Home / breaking news / ਸ੍ਰੀ ਅੰਮਿ੍ਤਸਰ ਦੇ ਸਾਰੇ ਗੁਰਦੁਆਰਾ ਸਾਹਿਬਾਨ ‘ਚ ਲੰਗਰ ਤੇ ਪ੍ਰਸ਼ਾਦ ਤੋਂ ਜੀ.ਐੱਸ.ਟੀ. ਹਟਾਉਣ ਦੀ ਮੰਗ
ਸ੍ਰੀ ਅੰਮਿ੍ਤਸਰ ਦੇ ਸਾਰੇ ਗੁਰਦੁਆਰਾ ਸਾਹਿਬਾਨ ‘ਚ ਲੰਗਰ ਤੇ ਪ੍ਰਸ਼ਾਦ ਤੋਂ ਜੀ.ਐੱਸ.ਟੀ. ਹਟਾਉਣ ਦੀ ਮੰਗ

ਸ੍ਰੀ ਅੰਮਿ੍ਤਸਰ ਦੇ ਸਾਰੇ ਗੁਰਦੁਆਰਾ ਸਾਹਿਬਾਨ ‘ਚ ਲੰਗਰ ਤੇ ਪ੍ਰਸ਼ਾਦ ਤੋਂ ਜੀ.ਐੱਸ.ਟੀ. ਹਟਾਉਣ ਦੀ ਮੰਗ

ਲਖਨਊ-

ਯੂ.ਪੀ. ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਸ੍ਰੀ ਅੰਮਿ੍ਤਸਰ ਦੇ ਸਾਰੇ ਗੁਰਦੁਆਰਾ ਸਾਹਿਬਾਨ ‘ਚ ਲੰਗਰ ਤੇ ਪ੍ਰਸ਼ਾਦ ਤੋਂ ਜੀ.ਐੱਸ.ਟੀ. ਹਟਾਉਣ ਦੀ ਮੰਗ ਦੀ ਹਮਾਇਤ ਕੀਤੀ ਹੈ | ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਨੂੰ ਨਾ ਕੇਵਲ ਲੰਗਰ ਸੇਵਾ ਬਲਕਿ ਲੰਗਰ ਦੀ ਖਰੀਦ ਨੂੰ ਵੀ ਜੀ.ਐੱਸ.ਟੀ. ਤੋਂ ਮੁਕਤ ਕਰਨਾ ਚਾਹੀਦਾ ਹੈ | ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਤਾਂ ਵੈਟ ਵੀ ਮੁਆਫ਼ ਕਰ ਦਿੱਤਾ ਸੀ | ਕੇਵਲ 12ਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਮੇਂ ਹੀ ਲੰਗਰ ‘ਤੇ ਜੀ.ਐੱਸ.ਟੀ. ਥੋਪਿਆ ਗਿਆ | ਸ੍ਰੀ ਯਾਦਵ ਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਇਸ ਮੁੱਦੇ ‘ਤੇ ਸਿੱਖ ਸਮਾਜ ਨਾਲ ਹਨ | ਇਸ ਮੁੱਦੇ ‘ਚੇ ਲਖਨਊ ਪ੍ਰੈੱਸ ਕਲੱਬ ‘ਚ ਸੰਬੋਧਨ ਕਰਦੇ ਹੋਏ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਕਿਹਾ ਕਿ ਸਦੀਆਂ ਤੋਂ ਸਿੱਖ ਪੰਥ ਲੰਗਰ ਚਲਾ ਰਿਹਾ ਹੈ ਪ੍ਰੰਤੂ ਕਿਸੇ ਵੀ ਵਿਅਕਤੀ ਨੂੰ ਕਦੇ ਮੁਫ਼ਤ ਖਾਣਾ ਖੁਆਉਣ ਬਦਲੇ ਲਾਲਚ ਦੇ ਕੇ ਧਰਮ ਬਦਲਣ ਲਈ ਨਹੀਂ ਪ੍ਰੇਰਿਆ | ਸਿੱਖਾਂ ਲਈ ਫ਼ਖਰ ਦੀ ਗੱਲ ਹੈ ਕਿ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਓਬਾਮਾ, ਬੈਲਜੀਅਮ ਤੇ ਇੰਗਲੈਂਡ ਦੀਆਂ ਸਰਕਾਰਾਂ ਇੱਥੋਂ ਤੱਕ ਸੀਰੀਆ ‘ਚ ਅਬੂ ਬਿਨ ਅਲ ਬਗਦਾਦੀ ਨੇ ਸਿੱਖ ਕੌਮ ਦੀ ਲੰਗਰ ਦੀ ਪ੍ਰਥਾ ਦੀ ਭਰਪੂਰ ਸ਼ਲਾਘਾ ਕੀਤੀ

Scroll To Top